• ਵੱਡੀ ਖ਼ਬਰ:
ਹੁਣ ਐਤਵਾਰ ਅਤੇ ਸ਼ਨੀਵਾਰ ਦੁਕਾਨਾਂ ਨਹੀਂ ਖੁੱਲਣਗੀਆਂ।
ਬਾਕੀ ਦਿਨ ਬੰਦ ਰਹਿਣਗੀਆਂ।
ਵੱਡੀ ਖ਼ਬਰ: ਹੁਣ ਐਤਵਾਰ ਅਤੇ ਸ਼ਨੀਵਾਰ ਦੁਕਾਨਾਂ ਨਹੀਂ ਖੁੱਲਣਗੀਆਂ। ਬਾਕੀ ਦਿਨ ਬੰਦ ਰਹਿਣਗੀਆਂ।
• ਛੜੇ ਬੰਦੇ ਨੂੰ ਜ਼ਨਾਨੀ ਨਾਲ ਲੜਨ ਦਾ ਤਜ਼ਰਬਾ ਹੀ ਨਹੀਂ ਸੀ।
ਛੜੇ ਬੰਦੇ ਨੂੰ ਜ਼ਨਾਨੀ ਨਾਲ ਲੜਨ ਦਾ ਤਜ਼ਰਬਾ ਹੀ ਨਹੀਂ ਸੀ।
• ਪੰਜਾਬੀ ਤਾਂ ਕਬੂਤਰ ਤੇ ਕੁੱਤੇ ਲੈਣ ਲੱਗੇ ਵੀ ਨਸਲ ਦੇਖਦੇ ਹਨ!

ਬਸ ਲੀਡਰ ਚੁਨਣ ਲੱਗੇ ਬੇੜਾ ਬਹਿ ਜਾਂਦਾ ਇਨ੍ਹਾਂ ਦਾ!
ਪੰਜਾਬੀ ਤਾਂ ਕਬੂਤਰ ਤੇ ਕੁੱਤੇ ਲੈਣ ਲੱਗੇ ਵੀ ਨਸਲ ਦੇਖਦੇ ਹਨ!
ਬਸ ਲੀਡਰ ਚੁਨਣ ਲੱਗੇ ਬੇੜਾ ਬਹਿ ਜਾਂਦਾ ਇਨ੍ਹਾਂ ਦਾ!
• ਦੋਸਤੋਂ ਜੇ ਸਵੇਰੇ 4-4:30 ਵਜੇ ਦਾਲ ਬਣਾ ਲਈ ਜਾਵੇ ਤਾਂ

ਉਸਨੂੰ ਤੜਕੇ ਵਾਲੀ ਦਾਲ ਕਹਿ ਸਕਦੇ ਹਾਂ?
ਦੋਸਤੋਂ ਜੇ ਸਵੇਰੇ 4-4:30 ਵਜੇ ਦਾਲ ਬਣਾ ਲਈ ਜਾਵੇ ਤਾਂ
ਉਸਨੂੰ ਤੜਕੇ ਵਾਲੀ ਦਾਲ ਕਹਿ ਸਕਦੇ ਹਾਂ?
• ਜਿਹੜੇ ਵੀਰਾਂ ਦੇ ਭੂਚਾਲ ਕਰਕੇ ਪੈੱਗ ਡਿੱਗ ਗਏ ਸਨ ਉਨ੍ਹਾਂ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕਰਦੇ ਹਾਂ!
ਜਿਹੜੇ ਵੀਰਾਂ ਦੇ ਭੂਚਾਲ ਕਰਕੇ ਪੈੱਗ ਡਿੱਗ ਗਏ ਸਨ ਉਨ੍ਹਾਂ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕਰਦੇ ਹਾਂ!
• ਇਕ ਅੱਥਰੂ ਨੇ ਹਰਿਆ ਕੀਤਾ ਕੋਹਾਂ ਤੀਕਰ ਬੰਜਰ ਸੀ

(ਸੁਖਸਾਂਦ)

ਪਲਕਾਂ ਤੇ ਇਕ ਬੂੰਦ ਹੀ ਆਈ ਦਿਲ ਵਿਚ ਕੋਈ ਸਮੁੰਦਰ ਸੀ,
ਦੇਖਣ ਨੂੰ ਇਕ ਕਤਰਾ ਪਾਣੀ ਕੀ ਕੁਝ ਉਹਦੇ ਅੰਦਰ ਸੀ;
ਸੀਨੇ ਖੁੱਭ ਕੇ ਨੈਣੋਂ ਸਿੰਮਿਆ ਕਿਹੋ ਜਿਹਾ ਇਹ ਖੰਜਰ ਸੀ,
ਵਿਲਕ ਉੱਠੀਆਂ ਧਰਤੀ ਚੋਂ ਮਾਂਵਾਂ ਪੁੱਤ ਦੇ ਰੋਣ ਦਾ ਮੰਜ਼ਰ ਸੀ;
ਤਾਜ ਮੁਕਟ ਸਭ ਕਾਲੇ ਪੈ ਗਏ ਖੁਰਿਆ ਕੂੜ ਅਡੰਬਰ ਸੀ,
ਝੂਠੇ ਤਖ਼ਤ ਮੁਨਾਰੇ ਡੁੱਬ ਗਏ ਅੱਥਰੂ ਨਹੀਂ ਸਮੁੰਦਰ ਸੀ;
ਉਹ ਤੀਰਥ ਇਸ਼ਨਾਨ ਸੀ ਅੱਥਰੂ ਅੱਖ ਪ੍ਰਭੂ ਦਾ ਮੰਦਰ ਸੀ,
ਧੂੜ ਧੁਲ ਗਈ ਰੁੱਖਾਂ ਉੱਤੋਂ ਦੋ ਪਲਕਾਂ ਦੀ ਛਹਿਬਰ ਸੀ;
ਇਕ ਅੱਥਰੂ ਸਿਰਲੇਖ ਸੀ ਉਸਦਾ ਕਵਿਤਾ ਵਿਚ ਸਮੁੰਦਰ ਸੀ!

~ ਸੁਰਜੀਤ ਪਾਤਰ
ਇਕ ਅੱਥਰੂ ਨੇ ਹਰਿਆ ਕੀਤਾ ਕੋਹਾਂ ਤੀਕਰ ਬੰਜਰ ਸੀ

• ਪੰਜਾਬੀ ਤਾਂ ਵਿਜਿਟਰ ਵੀਜੇ ਤੇ ਕੈਨੇਡਾ ਜਾਂ ਅਮਰੀਕਾ ਚਲੇ ਜਾਣ ਤਾਂ PR ਹੋਣ ਤੱਕ ਨਹੀਂ ਮੁੜਦੇ, ਦਿੱਲੀ ਤੋਂ ਕਿਵੇਂ ਖ਼ਾਲੀ ਹੱਥ ਮੁੜ ਜਾਣਗੇ!
ਪੰਜਾਬੀ ਤਾਂ ਵਿਜਿਟਰ ਵੀਜੇ ਤੇ ਕੈਨੇਡਾ ਜਾਂ ਅਮਰੀਕਾ ਚਲੇ ਜਾਣ ਤਾਂ PR ਹੋਣ ਤੱਕ ਨਹੀਂ ਮੁੜਦੇ, ਦਿੱਲੀ ਤੋਂ ਕਿਵੇਂ ਖ਼ਾਲੀ ਹੱਥ ਮੁੜ ਜਾਣਗੇ!
• ਪੁੱਛਦਾ ਨਹੀਂ ਕੋਈ ਕਾਂਗਰਸੀਆਂ ਜਾਂ ਅਕਾਲੀਆਂ ਨੂੰ,

ਲੋਕ ਮਾਰਦੇ ਸਲੂਟ ਦਿੱਲੀ ਜਾਂਦੀਆਂ ਟਰਾਲੀਆਂ ਨੂੰ!
ਪੁੱਛਦਾ ਨਹੀਂ ਕੋਈ ਕਾਂਗਰਸੀਆਂ ਜਾਂ ਅਕਾਲੀਆਂ ਨੂੰ,
ਲੋਕ ਮਾਰਦੇ ਸਲੂਟ ਦਿੱਲੀ ਜਾਂਦੀਆਂ ਟਰਾਲੀਆਂ ਨੂੰ!
• ਕਾਹਦੀਆਂ ਨੇ ਸਾਡੀਆਂ ਮਾਘੀਆਂ ਤੇ ਲੋਹੜੀਆਂ,

ਆਸ ਦੀਆਂ ਤੰਦਾਂ ਜੇ ਹਕੂਮਤਾਂ ਨੇ ਤੋੜੀਆਂ,

ਪੱਤਝੜ ਪਿੱਛੋਂ ਜੋ ਉਮੀਦਾਂ ਮੁੜ ਫੁੱਟੀਆਂ,

ਉਸ ਵੇਲੇ ਵੰਡਾਂਗੇ ਜੀ ਗੁੜ ਦੀਆਂ ਰੋੜੀਆਂ!

~ ਗੁਰਭਜਨ ਗਿੱਲ
ਕਾਹਦੀਆਂ ਨੇ ਸਾਡੀਆਂ ਮਾਘੀਆਂ ਤੇ ਲੋਹੜੀਆਂ,
ਆਸ ਦੀਆਂ ਤੰਦਾਂ ਜੇ ਹਕੂਮਤਾਂ ਨੇ ਤੋੜੀਆਂ,
ਪੱਤਝੜ ਪਿੱਛੋਂ ਜੋ ਉਮੀਦਾਂ ਮੁੜ ਫੁੱਟੀਆਂ,
ਉਸ ਵੇਲੇ ਵੰਡਾਂਗੇ ਜੀ ਗੁੜ ਦੀਆਂ ਰੋੜੀਆਂ!
~ ਗੁਰਭਜਨ ਗਿੱਲ
• ਸ਼ੁਕਰ ਕਰ ਦਿੱਲੀਏ ਪੰਜਾਬ ਤੋਂ ਪ੍ਰਾਪਰਟੀ ਡੀਲਰ ਨਹੀਂ ਆਏ!

ਨਹੀਂ ਤਾਂ ਹੁਣ ਤੱਕ ਧਰਨੇ ਵਾਲੀ ਥਾਂ ਕਲੋਨੀਆਂ ਕੱਟ ਦੇਣੀਆਂ ਸੀ!
ਸ਼ੁਕਰ ਕਰ ਦਿੱਲੀਏ ਪੰਜਾਬ ਤੋਂ ਪ੍ਰਾਪਰਟੀ ਡੀਲਰ ਨਹੀਂ ਆਏ!
ਨਹੀਂ ਤਾਂ ਹੁਣ ਤੱਕ ਧਰਨੇ ਵਾਲੀ ਥਾਂ ਕਲੋਨੀਆਂ ਕੱਟ ਦੇਣੀਆਂ ਸੀ!